Enter your keyword

ਇੱਕ ਜੇਤੂ ਦੀ ਤਰ੍ਹਾਂ ਦੋੜਨਾਂ

ਜੋ ਦੋੜ ਤੁਹਾਡੇ ਸਾਹਮਣੇ ਪਈ ਹੈ ਉਸ ਨੂੰ ਸਬਰ ਦੇ ਨਾਲ ਦੋੜੋ

ਮੁੱਖ ਮੁੱਦੇ

ਆਦਤਾਂ ਦਾ ਸਾਹਮਣਾ ਕਰਨਾ

ਨਿਰਾਸ਼ਾ ਨਾਲ ਲੜਨਾਂ

ਰਿਸ਼ਤਿਆਂ ਨੂੰ ਬਣਾਉਣਾ

ਜਾਣਕਾਰੀ

ਹੈਲੋ! ਭਾਵੇਂ ਤੁਸੀਂ ਸਾਡੀ ਐਪ ਨੂੰ ਵਰਤ ਰਹੇ ਹੋ ਜਾਂ ਸਾਡੀ ਵੈਬਸਾਈਟ ਨੂੰ ਵਰਤ ਰਹੇ ਹੋ ਅਸੀਂ ਤੁਹਾਡਾ ਸਵਾਗਤ ਕਰਨਾ ਚਾਹੁੰਦੇ ਹਾਂ। ਮੈਂ ਇਹੋ ਜਿਹੀ ਸਮੱਗਰੀ ਤਿਆਰ ਕੀਤੀ ਹੈ ਜੋ ਕਿ ਨਿਰਦੇਸ਼ ਦੇਣ ਵਾਲੀ ਹੈ ਅਤੇ ਪ੍ਰੇਰਣਾ ਦੇਣ ਵਾਲੀ ਵੀ ਹੈ। ਮੈਂ ਇਹੋ ਜਿਹੇ ਸਾਧਨ ਤਿਆਰ ਕਰਨਾ ਚਾਹੁੰਦਾ ਹਾਂ ਜੋ ਕਿ ਤੁਹਾਨੂੰ ਅਗੁਵਾਈ ਦੇਣਗੇ, ਖਾਸ ਤੌਰ ਤੇ ਉਨ੍ਹਾਂ ਖੇਤਰਾਂ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਸੰਘਰਸ਼ ਕਰਦੇ ਹਨ – ਨਿਰਾਸ਼ਾ ਦੇ ਨਾਲ, ਆਦਤਾਂ ਦੇ ਨਾਲ, ਆਦਤਾਂ ਦੇ ਵਿਵਹਾਰ ਦੇ ਨਾਲ, ਅਤੇ ਟੁੱਟੇ ਰਿਸ਼ਤਿਆਂ ਦੇ ਨਾਲ। ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਖੇਤਰਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਸਕੋ ਅਤੇ ਮਜਬੂਤ ਰਿਸ਼ਤੇ ਬਣਾ ਸਕੋ।
ਮੈਂ ਕੁਝ ਛੋਟੇ ਵੀਡੀਉ ਅਤੇ ਲੇਖ ਤਿਆਰ ਕੀਤੇ ਹਨ ਜੋ ਕਿ ਤੁਹਾਡੀ ਇੰਨਾਂ ਖੇਤਰਾਂ ਦੇ ਵਿੱਚ ਤੁਹਾਡੀ ਸਹਾਇਤਾ ਕਰਨਗੇ। ਮੈਂ ਇੰਨਾਂ ਸੰਦੇਸ਼ਾਂ ਦੇ ਲਈ ਬਾਈਬਲ ਦੇ ਵਾਕ ਵੀ ਰੱਖੇ ਹੋਏ ਹਨ ਜੋ ਕਿ ਤੁਹਾਡੀ ਯਾਤਰਾ ਦੇ ਵਿੱਚ ਤੁਹਾਨੂੰ ਪ੍ਰੇਰਿਤ ਕਰਨਗੇ। ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਉਹ ਬਟਨ ਨੂੰ ਕਲਿੱਕ ਕਰੋ ਜੋ ਕਹਿੰਦਾ ਹੈ, “ਰੋਜਾਨਾਂ ਦਾ ਵੀਡੀਉ ਵੇਖੋ”। ਮੈਂ ਇਹ ਪਾਇਆ ਹੈ ਕਿ ਜੀਵਨ ਵਿੱਚ ਕੁਝ ਵੀ ਜਲਦਬਾਜੀ ਦੇ ਨਾਲ ਨਹੀ ਮਿਲਦਾ ਹੈ। ਸਾਨੂੰ ਸਭ ਨੂੰ ਕਿਸੇ ਚੀਜ ਦੀ ਲੋੜ ਹੁੰਦੀ ਹੈ ਜੋ ਕਿ ਸਾਡੀ ਯਾਤਰਾ ਦੇ ਵਿੱਚ ਸਹਾਇਤਾ ਕਰ ਸਕੇ। ਤੁਸੀਂ ਇੱਕ ਨਵਾਂ ਵੀਡੀਉ ਵੇਖੋਗੇ, ਲੇਖ ਵੇਖੋਗੇ ਅਤੇ ਹਰ ਰੋਜ ਬਾਈਬਲ ਦਾ ਵਚਨ ਵੇਖੋਗੇ। ਜੇਕਰ ਤੁਸੀਂ ਹਰ ਰੋਜ ਇੰਨਾਂ ਸੰਦੇਸ਼ਾਂ ਨੂੰ ਵੇਖਣ ਲਈ ਆਉਂਦੇ ਹੋ ਤਾਂ ਤੁਹਾਨੂੰ ਕੁਝ ਸਾਧਨ ਮਿਲਣਗੇ ਜੋ ਕਿ ਤੁਹਾਨੂੰ ਸ਼ਕਤੀ ਅਤੇ ਪ੍ਰੇਰਣਾ ਦੇਣਗੇ ਕਿ ਤੁਸੀਂ ਉਹ ਕਰ ਸਕੋ ਜੋ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਕਰੋ ਅਤੇ ਉਹ ਬਣੋ ਜੋ ਉਹ ਤੁਹਾਨੂੰ ਬਣਾਉਣਾ ਚਾਹੁੰਦਾ ਹੈ।

ਪਰਮੇਸ਼ਰ ਤੁਹਾਨੂੰ ਬਰਕਤ ਦੇਵੇ, ਅਤੇ ਅਸੀਂ ਆਪਣੇ ਇਕੱਠੇ ਸਮੇਂ ਦਾ ਇੰਤਜਾਰ ਕਰ ਰਹੇ ਹਾਂ।
ਸੈਮੀ ਟਿਪਤ

ਸੈਮੀ ਟਿਪਤ ਸੇਵਕਾਈ ਦੇ ਬਾਰੇ ਦੇ ਵਿੱਚ

ਇਹ ਸੇਵਕਾਈ ਲਗਭਗ ਪਿਛਲੇ ੫੦ ਸਾਲਾਂ ਤੋਂ ਸੰਸਾਰ ਦੇ ਵਿੱਚ ਪ੍ਰੇਰਣਾ ਅਤੇ ਮਦਦ ਦੇ ਰਹੀ ਹੈ। ਸੈਮੀ ਟਿਪਤ ਜੋ ਕਿ ਇਸਦੇ ਬਾਨੀ ਅਤੇ ਪ੍ਰੈਜੀਡੈਂਟ ਹਨ, ਉਹ ਸੰਸਾਰ ਦੇ ਵਿੱਚ ਪ੍ਰਸਿੱਧ ਸਲਾਹਕਾਰ, ਟੀਚਰ ਅਤੇ ਪਰਚਾਰਕ ਹਨ ਜਿੰਨਾਂ ਦੇ ਕੋਲ ੮੦ ਦੇਸ਼ਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦਾ ਤਜ਼ਰਬਾ ਹੈ। ਸੈਮੀ ਇਹੋ ਜਿਹੀ ਸਮੱਗਰੀ ਪ੍ਰਦਾਨ ਕਰਦੇ ਹਨ ਜੋ ਕਿ ਸਮਾਜਿਕ, ਮਾਨਸਿਕ ਅਤੇ ਆਤਮਿਕ ਮੁੱਦਿਆ ਦੇ ਲਈ ਮਦਦਗਾਰ ਹੁੰਦੀ ਹੈ। ਉਹ ਇਹੋ ਜਿਹੀ ਸਮੱਗਰੀ ਤਿਆਰ ਕਰਨ ਦੇ ਪ੍ਰਤੀ ਬਹੁਤ ਜੋਸ਼ੀਲੇ ਹਨ ਜੋ ਕਿ ਸੰਸਾਰ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਸਤੇਮਾਲ ਕੀਤੀ ਜਾ ਸਕੇ। ਸੈਮੀ ਦੈਬਾਰਾ “ਟੈਕਸ” ਟਿਪਤ ਦੇ ਨਾਲ ਵਿਆਹੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਪੰਜ ਨਾਤੀ ਪੋਤੇ ਹਨ। ਸੈਮੀ ਟਿਪਤ ਸੇਵਕਾਈ ੫੦੧ਸੀ੩ ਨਾਨ ਪਰੋਫਿਟ ਸੰਸਥਾਂ ਦੇ ਤੌਰ ਤੇ ਰਜਿਸਟਰਡ ਹੈ।
ਸੰਪਰਕ ਕਰੋ: info@sammytippit.org

ਸਭ ਹੱਕ ਰਾਖਵੇਂ ਹਨ